Year of Establishment
U.G-2006
P.G-2017
Highlights of Department:-
● Highly qualified and dedicated staff.
● Organized students enrichment programme.
● Special efforts to improve the writing skill of students.
● Every year celebration of Matar Bhasha Divas to aware the students regarding the importance of their Mother Tongue.
● World’s best books in the Library to inhance the knowledge of the students.
● Competitions like Poem writing,Story writing,Essay writing and Debate, Organized regularly.
● Visit by highly Knowledgeable persons in the Department for delivering Lectures.
● Famous Punjabi Journals available in the Library.
● B.A (Compulsory and as a Elective Subject)
● B.A/B.Ed 4 year integrated course (Compulsory and as a Elective Subject)
● B.Sc Medical/Non Medical/Fashion Designing (As a Subject)
● B.B.A(As a Subject)
● B.Com (As a Subject)
● B.C.A (As a Subject)
● M.A Punjabi
● Sonia Devi D/O Sh.Kamal Nain (Punjab Police)2016 Nov. B.A 3 Final Passed 2017.
● Paramjit Manhas D/O Sh.Ujgar Singh (Punjab Police)2016 Nov. B.A Final Passed 2016.
★ Manjot,M.A Punjabi Cleared NET in Dec.2019.
Designation : Assistant Professor, Head, Department of Punjabi
Qualification : M.A. , N.E.T, Ph.d
Teaching Experience : 23 years (18 years Regular + 5 years Ad-hoc)
Area of Specialization : Natak & Rangmanch, Literary Criticism
Department Punjabi
Designation Assistant Professor
Qualification M.A., M.Phil., Ph.D.
Teaching Experience 14 years
Designation : Assistant Professor
Qualification : M.A. , Ph.d , B.Ed
Teaching Experience : 18 years
Department Punjabi
Designation Assistant Professor
Qualification M.A., B.Ed.
ਦਸਮੇਸ਼ ਗਰਲਜ਼ ਕਾਲਜ,ਚੱਕ ਅੱਲ੍ਹਾ ਬਖਸ਼,ਮੁਕੇਰੀਆਂ ਵਿਖੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਦੇ ਸਾਂਝੇ ਉਪਰਾਲੇ ਹੇਠ ਸਾਵਣ ਮਹੀਨੇ ਨੂੰ ਸਮਰਪਿਤ ਰੰਗਾਂ ਅਤੇ ਰਸਾਂ ਨਾਲ ਭਰਪੂਰ ਕਵੀ ਦਰਬਾਰ “ਆਇਆ ਸਾਵਣ” ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।ਇਸ ਵਿਸ਼ੇਸ਼ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਭਾਸ਼ਾ ਅਫਸਰ ਡਾ. ਜਸਵੰਤ ਰਾਏ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜਥੇਦਾਰ ਭਾਈ ਰਵਿੰਦਰ ਸਿੰਘ ਚੱਕ ਚੇਅਰਮੈਨ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਅਤੇ ਡਾ.ਕਰਮਜੀਤ ਕੌਰ ਬਰਾੜ ਪ੍ਰਿੰਸੀਪਲ ਦਸਮੇਸ਼ ਗਰਲਜ਼ ਕਾਲਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਕਵੀ ਨਵਤੇਜ ਗੜੵਦੀਵਾਲ, ਗੁਰਦਾਸਪੁਰ ਤੋਂ ਸਟੇਟ ਅਵਾਰਡੀ ਲੈਕਚਰਾਰ ਗੁਰਮੀਤ ਬਾਜਵਾ, ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੇ ਸਰਪ੍ਰਸਤ ਪ੍ਰੋ. ਬਲਬੀਰ ਮੁਕੇਰੀਆਂ ਅਤੇ ਪ੍ਰਧਾਨ ਡਾ. ਸਰਬਜੋਤ ਸਿੰਘ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਵਿੱਚ ਮੈਰਾਥਨ ਦੌੜਾਕ ਸਵ. ਫੌਜਾ ਸਿੰਘ ਅਤੇ ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੇ ਮੁੱਢਲੇ ਮੈਂਬਰ ਸਵ.ਕਾਮਰੇਡ ਪਿਆਰਾ ਸਿੰਘ ਪਰਖ ਨੂੰ ਸ਼ਰਧਾਂਜਲੀ ਦਿੰਦਿਆਂ ਸ਼ੋਕ ਮਤੇ ਪਾਸ ਕਰਕੇ ਦੋ ਮਿੰਟ ਦਾ ਮੌਨ ਰੱਖਿਆ ਗਿਆ । ਪੰਜਾਬੀ ਵਿਭਾਗ ਦੇ ਮੁਖੀ ਡਾ. ਸੋਨੀਆ ਦੇਵੀ ਨੇ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਸਾਵਣ ਰੁੱਤ ਦੇ ਸੱਭਿਆਚਾਰਕ ਤੇ ਸਾਹਿਤਕ ਮਹੱਤਵ ਉੱਤੇ ਚਾਨਣਾ ਪਾਇਆ। ਪਹਿਲੇ ਸੈਸ਼ਨ ਵਿੱਚ ਸਿੱਖਿਆ, ਸਮਾਜ ਸੇਵਾ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਬਿਹਤਰੀਨ ਸੇਵਾਵਾਂ ਦੇਣ ਵਾਲੀਆਂ ਤਿੰਨ ਸ਼ਖਸ਼ੀਅਤਾਂ ਜਿਹਨਾਂ ਵਿੱਚ ਪ੍ਰਸਿੱਧ ਕਵਿੱਤਰੀ ਲੈਕ. ਬਲਜੀਤ ਸੈਣੀ, ਲੈਕ. ਜਸਵੰਤ ਖਾਨਪੁਰੀ ਅਤੇ ਪ੍ਰਿੰ. ਤਰਸੇਮ ਸਿੰਘ ਨੂੰ ਸ਼ਾਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ. ਦੀਪਕ ਠਾਕੁਰ ਦੀ ਕਿਤਾਬ “The Hidden Mechanism of Sleep”, ਮੱਖਣ ਸਿੰਘ ਕੁਹਾੜ ਦੀ ਕਾਵਿ ਪੁਸਤਕ “ਬਲਦੇ ਰਾਹਾਂ ਦਾ ਸਫਰ”, ਅਤੇ ‘ਅੱਖਰ’ਮੈਗਜ਼ੀਨ ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਦੂਜੇ ਸੈਸ਼ਨ ਵਿੱਚ ਵਿਸ਼ਾਲ ਕਵੀ ਦਰਬਾਰ ਸ਼ੁਰੂ ਹੋਇਆ। ਕਵੀ ਦਰਬਾਰ ਵਿੱਚ ਪ੍ਰਸਿੱਧ ਅਤੇ ਨਵੇਂ ਉਭਰਦੇ ਕਵੀਆਂ ਨੇ ਸਾਵਣ, ਪ੍ਰੇਮ, ਪ੍ਰਕਿਰਤੀ, ਲੋਕਧਾਰਾ ਅਤੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਸਰੋਤਿਆਂ ਸਾਹਮਣੇ ਰੱਖਿਆ। ਕਵੀ ਦਰਬਾਰ ਵਿੱਚ ਗੁਰਦਾਸਪੁਰ, ਕਲਾਨੌਰ,ਬਟਾਲਾ, ਦਸੂਹਾ, ਗੜਦੀਵਾਲ, ਜਲੰਧਰ, ਸ਼ਾਹਕੋਟ ,ਮੁਕੇਰੀਆਂ ,ਹੁਸ਼ਿਆਰਪੁਰ ਆਦਿ ਸ਼ਹਿਰਾਂ ਤੋਂ ਪਹੁੰਚੇ ਹੋਏ ਕਵੀਆਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ ।ਸ਼ਾਮਿਲ ਹੋਣ ਵਾਲੇ ਕਵੀਆਂ ਵਿੱਚ ਬਲਜੀਤ ਸੈਣੀ, ਤੀਰਥ ਚੰਦ ਸਰੋਆ, ਸੁਰਿੰਦਰ ਸਿੰਘ ਬਟਾਲਾ, ਬਲਦੇਵ ਸਿੰਘ ਬੱਲੀ, ਰਾਣਾ ਰੋਪੜੀ, ਰਾਮ ਰਤਨ, ਨਵਤੇਜ ਗੜੵਦੀਵਾਲ,ਤਰਸੇਮ ਤਰਵਰ,ਬੂਟਾ ਰਾਮ ਆਜ਼ਾਦ, ਦੀਪਾ ਉਮਰਪੁਰੀ, ਮੋਹਨ ਮਤਿਆਲਵੀ,ਹਰਦੇਵ ਸਿੰਘ ਕਲਸੀ, ਵਿਨੋਦ ਵਸਲ ,ਰਘਵੀਰ ਟੇਰਕਿਆਣਾ, ਜੋਤੀ ਰਾਣੀ, ਅਰਸ਼ਦੀਪ, ਮਨਦੀਪ ਸਿੰਘ ,ਗੁਰਮੀਤ ਬਾਜਵਾ,ਦਲਜੀਤ ਪਾਲ,ਮਨਦੀਪ ਕੌਰ ਪੀ੍ਤ, ਪ੍ਰੋ. ਮੋਨਿਕਾ ਸ਼ਰਮਾ ਆਦਿ ਕਵੀ ਸ਼ਾਮਿਲ ਸਨ।ਕਾਲਜ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਸਾਹਿਤਕ ਉਪਰਾਲਿਆਂ ਰਾਹੀਂ ਵਿਦਿਆਰਥੀਆਂ ਵਿਚ ਰੁਚੀ ਅਤੇ ਸਚੇਤਨਾ ਪੈਦਾ ਕੀਤੀ ਜਾ ਸਕਦੀ ਹੈ।ਮੁੱਖ ਮਹਿਮਾਨ ਡਾ. ਜਸਵੰਤ ਰਾਏ ਨੇ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਦੀ ਪ੍ਰੇਰਣਾ ਦਿੰਦਿਆਂ ਉਨ੍ਹਾਂ ਨੂੰ ਲਗਨ ਅਤੇ ਨਿਰੰਤਰਤਾ ਨਾਲ ਅੱਗੇ ਵਧਣ ਦਾ ਸੰਦੇਸ਼ ਦਿੱਤਾ।ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਸਰਬਜੋਤ ਸਿੰਘ ਨੇ ਸਮਾਰੋਹ ਦੇ ਅੰਤ ਵਿਚ ਆਏ ਹੋਏ ਸਾਰੇ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਸਰੋਤਿਆਂ ਵਿੱਚ ਸਵਰਨ ਸਿੰਘ ਪ੍ਰਧਾਨ ਜਮਹੂਰੀ ਕਿਸਾਨ ਸਭਾ ਹੁਸ਼ਿਆਰਪੁਰ,ਡਾ. ਸਤਬੀਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ,ਡਾ. ਸੋਨੀਆ ਦੇਵੀ ਮੁਖੀ ਪੰਜਾਬੀ ਵਿਭਾਗ ,ਡਾ.ਮਨਿੰਦਰਜੀਤ ਕੌਰ ,ਪ੍ਰੋ.ਸੋਨੀਆ ਪਠਾਣੀਆ, ਹੈਡਮਾਸਟਰ ਪਿਆਰਾ ਸਿੰਘ ਚਨੌਰ, ਮਾ.ਬਲਵਿੰਦਰ ਸਿੰਘ,ਮਾ. ਬਲਜੀਤ ਸਿੰਘ ,ਆਰ.ਪੀ ਸਿੰਘ ਅਤੇ ਐਮ.ਏ. ਪੰਜਾਬੀ ਦੀਆਂ ਵਿਦਿਆਰਥਣਾਂ ਮੌਜੂਦ ਸਨ। ਪਹਿਲੇ ਸੈਸ਼ਨ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਐਮ.ਏ ਪੰਜਾਬੀ ਦੀ ਵਿਦਿਆਰਥਣ ਸਤਿੰਦਰ ਕੌਰ ਅਤੇ ਦੂਜੇ ਸੈਸ਼ਨ ਵਿੱਚ ਜਸਵੰਤ ਖਾਨਪੁਰੀ ਨੇ ਬਾਖੂਬੀ ਨਿਭਾਈ । ਇਸ ਤਰ੍ਹਾਂ ਇਹ ਸਮਾਗਮ ਇੱਕ ਸਾਰਥਕ ਸੁਨੇਹਾ ਦਿੰਦੇ ਹੋਏ ਸਮਾਪਤ ਹੋਇਆ।
ਕਾਲਜ ਪ੍ਰਿੰਸੀਪਲ ਡਾ. ਕਰਮਜੀਤ ਕੌਰ ਦੀ ਅਗਵਾਈ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ.ਸੋਨੀਆ ਦੇਵੀ ਦੀ ਦੇਖ ਰੇਖ ਵਿੱਚ ਕਹਾਣੀ ਲੇਖਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਬੀ .ਏ .ਭਾਗ – ਤੀਜਾ ਦੀ ਦਿਵਯਾ ਨੇ ਪਹਿਲਾ ਸਥਾਨ, ਬੀ. ਏ.ਬੀ .ਐਡ ਭਾਗ – ਤੀਜਾ ਦੀ ਦਿਸ਼ਾ ਨੇ ਦੂਜਾ ਸਥਾਨ ਤੇ ਐੱਮ .ਏ .ਪੰਜਾਬੀ ਭਾਗ – ਪਹਿਲਾ ਦੀ ਰਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
20 ਫ਼ਰਵਰੀ 2024 ਨੂੰ ਦਸਮੇਸ਼ ਗ਼ਰਲ਼ਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਖੇ ਪ੍ਰਿੰਸੀਪਲ ਡਾ.ਕਰਮਜੀਤ ਕੌਰ ਜੀ ਦੀ ਅਗਵਾਈ ਵਿੱਚ ਕੌਮਾਂਤਰੀ ਮਾਤ- ਭਾਸ਼ਾ ਦਿਵਸ ਦੇ ਮੌਕੇ ਤੇ ਸਮੂਹ ਸਟਾਫ਼,ਵਿਦਿਆਰਥੀਆਂ ਵਿਭਾਗ ਦੇ ਮੁਖੀ ਡਾ. ਸੋਨੀਆ ਦੇਵੀ, ਡਾ. ਮਨਿੰਦਰਜੀਤ ਕੌਰ, ਡਾ. ਸੁਖਵਿੰਦਰ ਕੌਰ, ਪ੍ਰੋ. ਸੋਨੀਆ ਪਠਾਣੀਆਂ ਤੇ ਪ੍ਰੋ. ਦੀਕਸ਼ਾ ਰਾਣੀ ਦੀ ਹਾਜ਼ਰੀ ਵਿੱਚ ਡਾ. ਸੋਮਪਾਲ ਹੀਰਾ ਜੀ ਦੇ ਲਿਖੇ ਹੋਏ ਨਾਟਕ ‘ ਭਾਸ਼ਾ ਵਹਿੰਦਾ ਦਰਿਆ ਦਾ ਭਗਤ ਨਾਮਦੇਵ ਜੀ ਥੀਏਟਰ ਸੋਸਾਇਟੀ, ਘੁਮਾਣ ,ਗੁਰਦਾਸਪੁਰ
ਦੇ ਅਦਾਕਾਰ/ ਨਿਰਦੇਸ਼ਕ ਸ. ਪ੍ਰਿਤਪਾਲ ਸਿੰਘ ਵੱਲੋਂ ਸਫ਼ਲ ਮੰਚਨ ਕੀਤਾ ਗਿਆ ।
ਦਸਮੇਸ਼ ਗਰਲਜ਼ ਕਾਲਜ, ਚੱਕ ਅੱਲ੍ਹਾ ਬਖ਼ਸ਼, ਮੁਕੇਰੀਆਂ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਕਰਮਜੀਤ ਕੌਰ ਜੀ ਦੀ ਅਗਵਾਈ ਹੇਠ ਡਾ. ਕੁਲਵੰਤ ਸਿੰਘ ਰਾਣਾ ਜੀ ਦੁਆਰਾ ਸੰਪਾਦਿਤ ਅੰਤਰ – ਰਾਸ਼ਟਰੀ ਛਿਮਾਹੀ ਰਿਸਰਚ ਜਰਨਲ ‘ ਪ੍ਰਭਗੀਤ ‘ ਦਾ ਪਹਿਲਾ ਅੰਕ ( ਨਾਟਕ ਵਿਸ਼ੇਸ਼ ਅੰਕ) ਰਿਲੀਜ਼ ਕੀਤਾ ਗਿਆ। ਇਸ ਮੌਕੇ ਵਿਚਾਰ ਚਰਚਾ ਲਈ ਡਾ. ਸੁਰਿੰਦਰਪਾਲ ਸਿੰਘ ਮੰਡ(ਰਿਟਾ.ਪ੍ਰੋ. ਅਤੇ ਮੁਖੀ ਪੰਜਾਬੀ ਵਿਭਾਗ)ਡਾ.ਧਰਮਪਾਲ ਸਾਹਿਲ(ਪ੍ਰਸਿੱਧ ਸਾਹਿਤਕਾਰ), ਡਾ. ਜਸਵੰਤ ਰਾਏ(ਖੋਜ ਅਫ਼ਸਰ, ਭਾਸ਼ਾ ਵਿਭਾਗ, ਹੁਸ਼ਿਆਰਪੁਰ) ਡਾ. ਜਸਪਾਲ ਸਿੰਘ (ਪ੍ਰਿੰਸੀਪਲ, ਖ਼ਾਲਸਾ ਕਾਲਜ ਗੜ੍ਹਦੀਵਾਲਾ)ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਪੰਜਾਬੀ ਵਿਭਾਗ ਦੇ ਮੁਖੀ, ਡਾ. ਸੋਨੀਆ ਦੇਵੀ, ਡਾ. ਮਨਿੰਦਰਜੀਤ ਕੌਰ, ਡਾ.ਸੁਖਵਿੰਦਰ ਕੌਰ ਅਤੇ ਸਮੂਹ ਸਟਾਫ਼ ਵੱਲੋਂ ਆਏ ਹੋਏ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਡਾ. ਰਾਜਵਿੰਦਰ ਕੌਰ ( ਮੁਖੀ, ਫਿਜ਼ੀਕਲ ਐਜੂਕੇਸ਼ਨ ਵਿਭਾਗ) ਦੀ ਪੁਸਤਕ ਵੀ ਰਿਲੀਜ਼ ਕੀਤੀ ਗਈ