‘ਪੰਜਾਬੀ ਸਾਹਿਤ ਸਭਾ ‘ਵੱਲੋਂ ਕਰਵਾਇਆ ਗਿਆ ਵਿਸ਼ੇਸ਼ ਲੈਕਚਰ ………………………… ਦਸਮੇਸ਼ ਗਰਲਜ਼ ਕਾਲਜ ,ਚੱਕ ਅੱਲ੍ਹਾ ਬਖਸ਼ ,ਮੁਕੇਰੀਆਂ ਦੀ ‘ਪੰਜਾਬੀ ਸਾਹਿਤ ਸਭਾ’ ‘ਵੱਲੋਂ ‘ਆਧੁਨਿਕ ਪੰਜਾਬੀ ਕਵਿਤਾ ਦੇ ਪ੍ਰਮੁੱਖ ਸਰੋਕਾਰ’ ਵਿਸ਼ੇ ਤੇ ਲੈਕਚਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਪ੍ਰੋਫ਼ੈਸਰ ਸੁਹਿੰਦਰ ਬੀਰ (ਰਿਟਾ.ਪੰਜਾਬੀ ਅਧਿਐਨ ਸਕੂਲ ,ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ )ਜੀ ਪ੍ਰਮੁੱਖ ਵਕਤਾ ਦੇ ਤੌਰ ਤੇ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਭਾਈ ਵੀਰ ਸਿੰਘ ਤੋਂ ਲੈ ਕੇ ਪਾਸ਼ ਦੀ ਕਵਿਤਾ ਤਕ ਦੇ ਵਿਸ਼ੇ ਤੇ ਰੂਪ ਦੇ ਪੱਖ ਤੋਂ ਵਿਦਵਤਾ ਭਰਪੂਰ ਵਿਖਿਆਨ ਪੇਸ਼ ਕੀਤਾ ।’ਕਾਵਿ ਸਿਰਜਣਾ ‘ਅਤੇ ‘ਕਵਿਤਾ ਅੰਦਰ -ਅਰਥ ਸੰਚਾਰ ‘ਦੀਆਂ ਪ੍ਰਮੁੱਖ ਸਮੱਸਿਆਵਾਂ ਬਾਰੇ ਵੀ ਵਿਚਾਰ ਵਿਮਰਸ਼ ਕੀਤੀ ਗਈ। ਉਹਨਾਂ ਨੇ ਵਿਚਾਰ – ਚਰਚਾ ਕਰਦਿਆਂ ਵਿਦਿਆਰਥਣਾਂ ਦੇ ਸਵਾਲਾਂ ਦੇ ਜੁਆਬ ਬਹੁਤ ਹੀ ਸਹਿਜ ਨਾਲ ਦਿੱਤੇ ।
ਇਹ ਲੈਕਚਰ ਕਾਲਜ ਦੀਆਂ ਵਿਦਿਆਰਥਣਾਂ ਲਈ ਬਹੁਤ ਹੀ ਲਾਭਦਾਇਕ ਸਿੱਧ ਹੋਇਆ ਕਿਉਂਕਿ ਉਹਨਾਂ ਨੇ ਵੀ ਦਿਲਚਸਪੀ ਲੈਂਦਿਆਂ ਪੂਰਾ ਸਮਾਂ ਇਕਾਗਰ ਚਿੱਤ ਹੋ ਕੇ ਲੈਕਚਰ ਸੁਣਿਆ।
ਅੰਤ ਵਿਚ ਕਾਲਜ ਦੇ ਪ੍ਰਿੰਸੀੰਪਲ ਡਾ. ਕਰਮਜੀਤ ਕੌਰ ਅਤੇ ਸਾਰੇ ਸਟਾਫ਼ ਨੇ ਪ੍ਰੋ ਸੁਹਿੰਦਰ ਬੀਰ ਦਾ ਸਨਮਾਨ ਵੀ ਕੀਤਾ।ਉਹਨਾਂ ਨੇ ਵਿਦਿਆਰਥੀਆਂ ਨੂੰ ਸਾਹਿਤ ਪ੍ਰਤੀ ਉਤਸ਼ਾਹਿਤ ਕਰਨ ਲਈ ਆਪਣੀਆ ਕਾਵਿ-ਪੁਸਤਕਾਂ ਵੀ ਭੇਟ ਕੀਤੀਆਂ