ਦਸਮੇਸ਼ ਗਰਲਜ਼ ਕਾਲਜ ਵਿੱਚ ਕਰਵਾਈ ਗਈ ਵਾਦ – ਵਿਵਾਦ ਪ੍ਰਤੀਯੋਗਿਤਾ
ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਕਾਲਜ ਪ੍ਰਿੰਸੀਪਲ ਡਾ. ਕਰਮਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ . ਸੋਨੀਆ ਦੇਵੀ (ਮੁਖੀ ਪੰਜਾਬੀ ਵਿਭਾਗ ) ਦੀ ਦੇਖ – ਰੇਖ ਵਿੱਚ ‘ਮੋਬਾਇਲ ਫ਼ੋਨ ਦੀ ਵਰਤੋਂ: ਵਰਦਾਨ ਜਾਂ ਸਰਾਪ ‘ ਵਿਸ਼ੇ ਤੇ ਵਾਦ – ਵਿਵਾਦ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ।ਇਸ ਦਾ ਮੰਤਵ ਵਿਦਿਆਰਥੀਆਂ ਦੀ ਉਸਾਰੂ ਸੋਚ ਨੂੰ ਵਿਕਸਤ ਕਰਨਾ ਹੈ।ਇਸ ਪ੍ਰਤੀਯੋਗਿਤਾ ਵਿੱਚ ਬੀ .ਏ .ਬੀ .ਐਡ ਭਾਗ – ਦੂਜਾ ਦੀ ਖ਼ੁਸ਼ੀ ਨੇ ਪਹਿਲਾ ਸਥਾਨ ,ਤਨੀਸ਼ਾ ਪਟਿਆਲ ਨੇ ਦੂਜਾ ਤੇ ਐੱਮ ਏ ਭਾਗ ਪਹਿਲਾ ਦੀ ਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਡਾ. ਦਵਿੰਦਰ ਸਿੰਘ, ਡਾ. ਮਨਿੰਦਰਜੀਤ ਕੌਰ ਡਾ. ਸੁਖਵਿੰਦਰ ਕੌਰ , ਪ੍ਰੋ. ਦਿਕਸ਼ਾ ,ਪ੍ਰੋ. ਸੋਨੀਆ ਪਠਾਨੀਆ ਅਤੇ ਵਿਦਿਆਰਥਣਾਂ ਹਾਜ਼ਰ ਸਨ।